16 Jul, 2025

Punjabi

1 min read

 

ਸਾਡੀ ਜਿੰਦਗੀ ਇੱਕ ਖ਼ਾਬ ਹੈ

ਅਸੀ ਤਾਂ ਕਟ ਲੈਣੀ ਆ

ਜਿੰਦਗੀ ਤੂੰ ਦੱਸ ਤੇਰਾ ਏਦੇ ਵਾਰੇ ਕੀ ਜਵਾਬ ਆ

ਕੌਣ ਜਾਣਦਾ ਹੈ ਅੱਜਕਲ ਕਿਸੇ ਨੂੰ

ਰਿਸ਼ਤੇ ਨਿਭਾਉਣ ਤੇ ਨਾ ਨਿਭਾਉਣ ਵਾਲੇ

ਸਾਰੇ ਹੀ ਲਾਜਵਾਬ ਹੈ

 

ਕੀ ਕਰਨਾ ਹੈ ਕਿਸੇ ਨਾਲ ਦਿਲ ਲਾਕੇ ਵੀ

ਕੀ ਕਰਨਾ ਹੈ ਕਿਸੇ ਨਾਲ ਨਿਭਾਕੇ ਵੀ

ਆਖਰ ਚ ਸਭ ਮਰ ਮੁਕ ਜਾਣਾ ਹੈ

ਕੀ ਕਰਨਾ ਹੈ ਕਿਸੇ ਦੇ ਪਿੱਛੇ ਜਾਕੇ ਵੀ

ਕੀ ਕਰਨਾ ਹੈ ਸੁਪਨੇ ਸਜਾਕੇ ਵੀ

ਕੀ ਕਰਨਾ ਹੈ ਦਿਲ ਮਿਲਾਕੇ ਵੀ

 

ਅੱਖਾਂ ਨਾਲ ਅੱਖਾਂ ਮਿਲਾਕੇ ਵੇਖੀ

ਲੱਖਾ ਨਿੰਦਾ ਗਵਾਕੇ ਵੇਖੀ

ਵਿਖੇ ਨਾ ਕੋਈ ਪਾਸੇ ਸਾਡੇ

ਸਾਡੀ ਖੁਸ਼ੀ ਜਲਾਕੇ ਵੇਖੀ

ਮਜਾ ਆਯਾ ਬੜਾ ਸੀ ਸਾਨੂੰ

ਖੁਸ਼ੀਆ ਨੂੰ ਉਮੀਦਾ ਦਿਲਾਕੇ ਵੇਖੀ